28/09/2025
ਰਾਹਤ ਭਰੀ ਫ਼ੋਨ ਕਾਲ
ਥੋੜੀ ਦੇਰ ਪਹਿਲਾਂ ਇੱਕ ਵੀਰ ਨਾਲ ਫੋਨ ਰਾਹੀਂ ਗੱਲਬਾਤ ਹੋਈ, ਇਹ ਵੀਰ ਰਾਜਵੀਰ ਜਵੰਦਾ ਦੇ ਨਾਲ ਸਟੇਜ 'ਤੇ ਕੰਮ ਕਰਦੇ ਹਨ, ਮੈਂ ਉਹਨਾਂ ਨੂੰ ਰਾਜਵੀਰ ਜਵੰਦਾ ਦੀ ਮੌਜੂਦਾ ਸਥਿਤੀ ਬਾਰੇ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਵੀਰ ਹੁਣ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ ਜਵੰਦਾ ਵੀਰ ਹੁਣ ਕੁਝ ਮੂਮੈਂਟ ਵੀ ਕਰਦਾ ਹੈ, ਆਕਸੀਜਨ ਲੈਵਲ ਘਟਾ ਦਿੱਤਾ ਗਿਆ ਹੈ, ਜਦ ਉਸਦੀਆਂ ਅੱਖਾਂ ਦੀ ਮੂਵਮੈਂਟ ਚੈੱਕ ਕਰਨ ਦੇ ਲਈ ਅੱਖਾਂ ਦੇ ਵਿੱਚ ਕੋਈ ਫਲੈਸ਼ ਲਾਈਟ ਵਗੈਰਾ ਮਾਰੀ ਜਾਂਦੀ ਹੈ ਤਾਂ ਅੱਖਾਂ ਮੂਵਮੈਂਟ ਵੀ ਕਰਦੀਆਂ ਹਨ, ਇਸ ਦਾ ਭਾਵ ਇਹ ਹੈ ਕਿ ਬਾਡੀ ਤੇਜ਼ੀ ਦੇ ਨਾਲ ਰਿਕਵਰ ਕਰ ਰਹੀ ਹੈ। ਕਿਰਪਾ ਕਰਕੇ ਅਫਵਾਹਾਂ ਤੋਂ ਜਰੂਰ ਬਚੋ ਪਰਿਵਾਰ ਦਾ ਸਾਥ ਦਿਓ, ਉਹਨਾਂ ਇਹ ਵੀ ਦੱਸਿਆ ਕਿ ਡਾਕਟਰਾਂ ਮੁਤਾਬਿਕ 24 ਘੰਟੇ ਦਾ ਸਮਾਂ ਜਿਆਦਾ ਖਤਰੇ ਭਰਿਆ ਸੀ ਜੋ ਹੁਣ ਰਾਜਵੀਰ ਜਵੰਦਾ ਉਸ ਨੂੰ ਪਾਰ ਕਰ ਚੁੱਕਿਆ ਹੈ ਤੇ ਡਾਕਟਰ ਵੀ ਇਹ ਗੱਲ ਮੰਨ ਚੁੱਕੇ ਹਨ ਕਿ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਦੁਆਵਾਂ ਤੇ ਅਰਦਾਸਾਂ ਦੇ ਚਲਦਿਆਂ ਇਹ ਸੱਚ-ਮੁੱਚ ਚਮਤਕਾਰ ਹੀ ਹੋਇਆ ਹੈ, ਵਾਹਿਗੁਰੂ ਭਲੀ ਕਰਨ 🙏🏻🙏🏻